ਪਾਕਿ ਮੰਤਰੀ ਨੇ ਕੀਤੀ ਵੱਡੀ ਮੰਗ, ਕਿਹਾ- ਕਰਤਾਰਪੁਰ ਵਰਗਾ ਲਾਂਘਾ ਬਣਾਇਆ ਜਾਵੇ

ਪਾਕਿ ਮੰਤਰੀ ਨੇ ਕੀਤੀ ਵੱਡੀ ਮੰਗ, ਕਿਹਾ- ਕਰਤਾਰਪੁਰ ਵਰਗਾ ਲਾਂਘਾ ਬਣਾਇਆ ਜਾਵੇ


ਪਾਕਿ ਮੰਤਰੀ ਨੇ ਕੀਤੀ ਵੱਡੀ ਮੰਗ, ਕਿਹਾ- ਕਰਤਾਰਪੁਰ ਵਰਗਾ ਲਾਂਘਾ ਬਣਾਇਆ ਜਾਵੇ

news.describespace.com, ਚੰਡੀਗੜ੍ਹ:

ਪਾਕਿਸਤਾਨ ਦੇ ਇੱਕ ਸੂਬਾਈ ਮੰਤਰੀ ਨੇ ਵੱਡੀ ਮੰਗ ਕੀਤੀ ਹੈ। ਮੰਤਰੀ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਸਿੰਧ ਸੂਬੇ ਦੇ ਇਲਾਕਿਆਂ ਵਿੱਚ ਕਰਤਾਰਪੁਰ ਵਾਂਗ ਧਾਰਮਿਕ ਗਲਿਆਰਾ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਪ੍ਰਸਤਾਵ ਇਸ ਲਈ ਰੱਖਿਆ ਹੈ ਤਾਂ ਜੋ ਹਿੰਦੂ ਅਤੇ ਜੈਨ ਧਰਮ ਦੇ ਲੋਕ ਪਾਕਿਸਤਾਨ ‘ਚ ਆਪਣੇ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਸਿੰਧ ਦੇ ਸੈਰ-ਸਪਾਟਾ ਮੰਤਰੀ ਜ਼ੁਲਫਿਕਾਰ ਅਲੀ ਸ਼ਾਹ ਨੇ ਸਿੰਧ ਸੂਬੇ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਦੁਬਈ ‘ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਹ ਪ੍ਰਸਤਾਵ ਰੱਖਿਆ।

ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਸੂਬੇ ਵਿਚ ਰਹਿੰਦੀ ਹੈ। ਸ਼ਾਹ ਨੇ ਕਿਹਾ ਕਿ ਇਹ ਕੋਰੀਡੋਰ ਉਮਰਕੋਟ ਅਤੇ ਨਗਰਪਾਰਕਰ ਵਿੱਚ ਬਣਾਇਆ ਜਾ ਸਕਦਾ ਹੈ। ਉਮਰਕੋਟ ਵਿੱਚ ਸ਼੍ਰੀ ਸ਼ਿਵ ਮੰਦਰ ਹੈ, ਜਿਸ ਨੂੰ ਸਿੰਧ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੁਝ ਲੋਕ ਮੰਨਦੇ ਹਨ ਕਿ ਇਹ 2,000 ਸਾਲ ਪਹਿਲਾਂ ਬਣਾਇਆ ਗਿਆ ਸੀ। ਨਗਰਪਾਰਕਰ ਵਿੱਚ ਬਹੁਤ ਸਾਰੇ ਛੱਡੇ ਹੋਏ ਜੈਨ ਮੰਦਰ ਵੀ ਹਨ। ਨਗਰਪਾਰਕਰ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਰਹਿੰਦੇ ਹਨ।

Picture of News Describe Space

News Describe Space

Related News

Recent News